ਚੀਨ ਤੋਂ ਬਾਆਦ ਭਾਰਤ ਖੇਤੀ ਮਸ਼ੀਨਰੀ ਦੀ ਵਰਤੋਂ ਦਾ ਦੁਨੀਆ ਦਾ ਦੂਜਾ ਦੇਸ਼ ਹੈ। ਖੇਤੀ ਮਸ਼ੀਨਰੀ ਦੀ ਵੱਡੀ ਮੰਡੀ ਹੋਣ ਕਾਰਨ ਵਿਦੇਸ਼ੀ ਖੇਤੀ ਮਸ਼ੀਨਰੀ ਕੰਪਨੀਆਂ ਦਾ ਰੁਝਾਨ ਵਧਿਆ ਹੈ। ਖਰਚੇ ਘਟਾਉਣ ਅਤੇ ਉਤਪਾਦਨ ਵਧਾਉਣ ਲਈ ਵੱਡੀ ਮਸ਼ੀਨਰੀ ਸਮੇਂ ਦੀ ਲੋੜ ਹੈ। ਪਰ ਭਾਰਤ ਵਿਚ ਛੋਟੀ ਕਿਸਾਨੀ ਲਈ ਮਹਿੰਗੀ ਮਸ਼ੀਨਰੀ ਖਰੀਦਣਾ ਸੰਭਵ ਨਹੀਂ ਹੈ। ਇਸ ਲ਼ਈ ਖੇਤੀ ਮਸ਼ੀਨਰੀ ਦੀ ਵਰਤੋਂ ਲਈ ਠੋਸ ਨੀਤੀ ਦੀ ਲੋੜ ਹੈ।